ਜੈਪੁਰ, 8 ਅਕਤੂਬਰ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਕਾਰੋਬਾਰੀ ਗੌਤਮ ਅਡਾਨੀ ਨੂੰ ਲੈ ਕੇ ਕਾਂਗਰਸ ’ਤੇ ਤਨਜ ਕੱਸਣ ਲਈ ਭਾਜਪਾ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ‘ਰਾਜਸਥਾਨ ਨਿਵੇਸ਼ ਸੰਮੇਲਨ’ ਨਿੱਜੀ ਪ੍ਰੋਗਰਾਮ ਨਹੀਂ ਸੀ ਅਤੇ ਇਸ ਵਿੱਚ 3000 ਪ੍ਰਤੀਨਿਧਾਂ ਨੇ ਹਿੱਸਾ ਲਿਆ ਸੀ। ਗਹਿਲੋਤ ਨੇ ਕਿਹਾ ਕਿ ਭਾਵੇਂ ਅਡਾਨੀ ਹੋਵੇ ਜਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁੱਤਰ ਜੈ ਸ਼ਾਹ, ਰਾਜਸਥਾਨ ਵੱਲੋਂ ਸਵਾਗਤ ਕੀਤਾ ਜਾਵੇੇਗਾ ਕਿਉਂਕਿ ਸੂਬੇ ਨੂੰ ਨਿਵੇਸ਼ ਤੇ ਰੁਜ਼ਗਾਰ ਚਾਹੀਦਾ ਹੈ। -ਪੀਟੀਆਈ