ਨਵੀਂ ਦਿੱਲੀ, 19 ਜਨਵਰੀ
ਭਾਰਤੀ ਕ੍ਰਿਕਟ ਬੋਰਡ ਨੇ ਆਸਟਰੇਲੀਆ ਖ਼ਿਲਾਫ਼ ਇਤਿਹਾਸਕ ਜਿੱਤ ਦਰਜ ਕਰਨ ਤੇ ਟੈਸਟ ਲੜੀ ਜਿੱਤਣ ’ਤੇ ਭਾਰਤੀ ਟੀਮ ਨੂੰ 5 ਕਰੋੜ ਰੁਪਏ ਬੋਨਸ ਦੇਣ ਦਾ ਐਲਾਨ ਕੀਤਾ ਹੈ। ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜਯ ਸ਼ਾਹ ਨੇ ਟੀਮ ਨੂੰ ਜਿੱਤਣ ’ਤੇ ਵਧਾਈ ਦਿੱਤੀ। ਦੂਜੇ ਪਾਸੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਆਸਟਰੇਲੀਆ (ਬ੍ਰਿਸਬਨ) ਦੇ ਗਾਬਾ ਮੈਦਾਨ ਵਿਚ 32 ਸਾਲ ਨਾ ਹਾਰਨ ਦਾ ਰਿਕਾਰਡ ਤੋੜਨ ਨੇ ਭਾਰਤੀ ਟੀਮ ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।-ਪੀਟੀਆਈ