ਬੰਗਲੌਰ, 28 ਜੁਲਾਈ
ਸ੍ਰੀ ਬਸਵਰਾਜ ਬੋਮਈ ਨੇ ਅੱਜ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਥਾਵਰਚੰਦ ਗਹਿਲੋਤ ਨੇ ਇਥੇ ਰਾਜ ਭਵਨ ਵਿਖੇ ਉਨ੍ਹਾਂ ਨੂੰ ਅਹੁਦੇ ਅਤੇ ਭੇਤ ਰੱਖਣ ਦੀ ਸਹੁੰ ਚੁਕਾਈ। ਕਰਨਾਟਕ ਦੇ ਭਾਜਪਾ ਵਿਧਾਇਕ ਦਲ ਨੇ ਮੰਗਲਵਾਰ ਸ਼ਾਮ ਨੂੰ 61 ਸਾਲਾ ਬੋਮਈ ਨੂੰ ਆਪਣਾ ਨਵਾਂ ਨੇਤਾ ਚੁਣਿਆ, ਜਿਸ ਨਾਲ ਮੁੱਖ ਮੰਤਰੀ ਦੇ ਅਹੁਦੇ ਬਾਰੇ ਬੇਯਕੀਨੀ ਖਤਮ ਹੋਈ ਬੋਮਈ ਨੇ ਨੇਤਾ ਬੀਐੱਸ ਯੇਦੀਯੁਰੱਪਾ ਦੀ ਥਾਂ ਲਈ ਹੈ। ਉੱਤਰ ਕਰਨਾਟਕ ਦੇ ਲਿੰਗਯਾਤ ਭਾਈਚਾਰੇ ਦਾ ਆਗੂ ਬੋਮਈ ਯੇਦੀਯੁਰੱਪਾ ਦਾ ਨੇੜਲਾ ਮੰਨਿਆ ਜਾਂਦਾ ਹੈ। ਸ੍ਰੀ ਬੋਮਈ ਮਰਹੂਮ ਮੁੱਖ ਮੰਤਰੀ ਐੱਸਆਰ ਬੋਮਈ ਦੇ ਪੁੱਤਰ ਹਨ।