ਸ੍ਰੀਨਗਰ, 9 ਜੂਨ
ਜੰਮੂ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੁੱਲਾ ਵਿੱਚ ਅੱਜ ਸੁਰੱਖਿਆਂ ਬਲਾਂ ਨੇ ਸਮੇਂ ਸਿਰ ਬੰਬ ਨਕਾਰਾ ਕਰਕੇ ਵੱਡਾ ਦਹਿਸ਼ਤੀ ਹਮਲਾ ਟਾਲ ਦਿੱਤਾ।
ਪੁਲੀਸ ਅਧਿਕਾਰੀ ਅਨੁਸਾਰ ਫੌਜ ਦੀ ਗਸ਼ਤੀ ਟੁਕੜੀ ਨੂੰ ਬਾਰਾਮੁੱਲਾ ਦੇ ਡਾਂਗੀਵਾਚਾ ਖੇਤਰ ਵਿੱਚ ਸੈਦੋਪੋਰਾ ਕਰਾਸਿੰਗ ’ਤੇ ਸੜਕ ਕਿਨਾਰੇ ਬਾਗੀਆਂ ਵਲੋਂ ਲਾਇਆ ਬੰਬ ਦਿਖਾਈ ਦਿੱਤਾ। ਇਸ ’ਤੇ ਬੰਬ ਨਕਾਰਾ ਕਰਨ ਵਾਲੀ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ, ਜਿਸ ਵਲੋਂ ਬੰਬ ਨਕਾਰਾ ਕੀਤਾ ਗਿਆ। ਪੁਲੀਸ ਅਨੁਸਾਰ ਬੰਬ ਨਕਾਰਾ ਕਰਨ ਮੌਕੇ ਕਿਸੇ ਤਰ੍ਹਾਂ ਦਾ ਨਕੁਸਾਨ ਨਹੀਂ ਹੋਇਆ।