ਨਵੀਂ ਦਿੱਲੀ, 9 ਅਪਰੈਲ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇੱਕ ਬੈਂਕ ਘੁਟਾਲੇ ਸਬੰਧੀ ਕੇਸ, ਜਿਸ ਵਿੱਚ ਐੈੱਡੀਆਈਐੱਲ ਦੇ ਪ੍ਰਮੋਟਰ ਰਾਕੇਸ਼ ਵਧਾਵਨ ਅਤੇ ਸਾਰੰਗ ਵਧਾਵਨ ਸ਼ਾਮਲ ਹਨ, ਵਿੱਚ 77 ਕਰੋੜ ਰੁਪਏ ਦੇ ਅਸਾਸੇ ਜ਼ਬਤ ਕੀਤੇ ਹਨ। ਈਡੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਸਨਲਾਈਟ ਹਾਊਸਿੰਗ ਡਿਵੈੱਲਪਮੈਂਟ ਲਿਮੀਟਿਡ (ਐੱਸਐੱਚਡੀਪੀਐੱਲ) ਖ਼ਿਲਾਫ਼ ਅਸਾਸਿਆਂ ਦੀ ਜ਼ਬਤੀ ਸਬੰਧੀ ਇੱਕ ਪ੍ਰੋਵਿਜ਼ਨਲ ਹੁਕਮ ਜਾਰੀ ਕੀਤਾ ਗਿਆ ਹੈ। ਜ਼ਬਤ ਕੀਤੇ ਅਸਾਸਿਆਂ ’ਚ ਵਿੱਚ ਮੁੰਬਈ ਵਿੱਚ ਪਜ ਕਮਰਸ਼ੀਅਲ ਪਲਾਟ, ਦੋ ਰਿਹਾਇਸ਼ੀ ਪਲਾਟ ਅਤੇ 1.40 ਕਰੋੜ ਰੁਪਏ ਨਕਦੀ ਸ਼ਾਮਲ ਹੈ। ਇਹ ਕੇਸ ਯੈੱਸ ਬੈਂਕ ਵੱਲੋਂ ਇੱਕ ਕੰਪਨੀ, ਜਿਸ ਦਾ ਨਾਂ ਮੈਕ ਸਟਾਰ ਮਾਰਕੀਟਿੰੰਗ ਲਿਮੀਟਿਡ ਲਿਆ ਜਾਂਦਾ ਹੈ, ਦਿੱਤੇ ਕਰਜ਼ 200 ਕਰੋੜ ਰੁਪਏ ਦਾ ਕਰਜ਼ ਦੀ ਵਸੂਲੀ ਨਾਲ ਸਬੰਧਤ ਹੈ।
ਦੂਜੇ ਪਾਸੇ ਸੀਬੀਆਈ ਨੇ 1989 ਬੈਚ ਦੇ ਸਿਵਿਲ ਸੇਵਾ ਅਧਿਕਾਰੀ ਜੋੜੇ ਨੂੰ 5.5 ਕਰੋੜ ਰੁਪਏ ਦੀ ਬੇਨਿਯਮੀ ਜਾਇਦਾਦ ਦੇ ਕੇਸ ’ਚ ਨਾਮਜ਼ਦ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਵੱਲੋਂ ਸ਼ੁੱਕਰਵਾਰ ਨੂੰ ਸਿਵਿਲ ਅਧਿਕਾਰੀ ਅਲਕਾ ਜੈਨ ਅਤੇ ਅਮਿਤ ਜੈਨ ਦੇ ਜੈਪੁਰ, ਜੋਧਪੁਰ ਅਤੇ ਉਦੈਪੁਰ ਵਿਚਲੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਉਨ੍ਹਾਂ ਦੱਸਿਆ ਕਿ ਇਹ ਛਾਪੇ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਸਬੰਧ ’ਚ ਮਾਰੇ ਗਏ ਹਨ। ਅਲਕਾ ਜੈਨ ਆਈਆਰਐੱਸ ਅਤੇ ਅਮਿਤ ਜੈਨ ਆਈਆਰਈਐੱਸ ਅਧਿਕਾਰੀ ਹੈ। -ਏਜੰਸੀ