ਮੁੰਬਈ, 28 ਜੁਲਾਈ
ਵਿਆਜ ਦਰਾਂ ਵਿੱਚ ਵਾਧੇ ਦੇ ਨਾਲ ਹੀ ਕਰਜ਼ੇ ਦੀ ਮੰਗ ਵਿੱਚ ਤੇਜ਼ੀ ਨੂੰ ਦੇਖਦਿਆਂ ਬੈਂਕ ਆਉਣ ਵਾਲੇ ਮਹੀਨਿਆਂ ਵਿੱਚ ਡਿਪਾਜ਼ਿਟ ਦਰਾਂ ਵਿੱਚ ਤੇਜ਼ੀ ਨਾਲ ਵਧਾ ਕਰ ਸਕਦੇ ਹਨ। ਇਕਰਾ ਰੇਟਿੰਗਜ਼ ਨੇ ਅੱਜ ਇਕ ਰਿਪੋਰਟ ਵਿੱਚ ਇਹ ਅਨੁਮਾਨ ਲਾਇਆ ਹੈ। ਰੇਟਿੰਗ ਏਜੰਸੀ ਦੇ ਇਕ ਵਿਸ਼ਲੇਸ਼ਕ ਅਨੁਸਾਰ ਡਿਪਾਜ਼ਿਟ ਦਰਾਂ ਵਿੱਚ ਵਾਧੇ ਦੇ ਸੰਕੇਤ ਹਨ, ਕਿਉਂਕਿ ਸਰਟੀਫਿਕੇਟ ਆਫ ਡਿਪਾਜ਼ਿਟ(ਸੀਡੀ) ਤੇਜ਼ੀ ਨਾਲ ਵਧ ਰਹੇ ਹਨ। ਬੈਂਕ ਵੱਡੀ ਗਿਣਤੀ ਵਿੱਚ ਪੈਸਾ ਉਧਾਰ ਲੈਣ ਲਈ ਇਸ ਦੀ ਵਰਤੋਂ ਕਰਦੇ ਹਨ। ਇਕਰਾ ਨੇ ਕਿਹਾ ਕਿ ਸੀਡੀ ਨੂੰ ਹਾਲੇ ਜੂਨ 2011 ਦੇ ਉੱਚ ਪੱਧਰ ’ਤੇ ਪੁੱਜਣਾ ਬਾਕੀ ਹੈ, ਜਦੋਂ ਉਹ ਕੁਲ ਜਮ੍ਹਾਂ ਰਾਸ਼ੀ ਦਾ 8.3 ਫੀਸਦੀ ਸਨ। ਇਕ ਜੁਲਾਈ 2022 ਨੂੰ ਕੁਲ ਜਮ੍ਹਾਂ ਦੇ ਮੁਕਾਬਲੇ ਸੀਡੀ 1.5 ਫੀਸਦੀ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੈਂਕਾਂ ਦੀਆਂ ਔਸਤ ਡਿਪਾਜ਼ਿਟ ਦਰ ’ਤੇ ਸੀਡੀ ਦਾ ਪਸਾਰ ਤੇਜ਼ੀ ਨਾਲ ਵਧ ਰਿਹਾ ਹੈ। -ਏਜੰਸੀ