ਕੋਲਕਾਤਾ: ਪੱਛਮੀ ਬੰਗਾਲ ’ਚ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਬੀਐੱਸਐੱਫ ਦੇ ਜਵਾਨਾਂ ਨੇ ਬੰਗਲਾਦੇਸ਼ੀ ਤਸਕਰ ਨੂੰ ਮਾਰ ਸੁੱਟਿਆ। ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਮਾਲਦਾ ਜ਼ਿਲ੍ਹੇ ’ਚ ਸਰਹੱਦ ’ਤੇ ਗੋਪਾਲਪੁਰ ਪੋਸਟ ਨੇੜੇ ਸ਼ਨਿਚਰਵਾਰ ਸ਼ਾਮ ਨੂੰ ਵਾਪਰੀ। ਅਧਿਕਾਰੀਆਂ ਨੇ ਕਿਹਾ ਕਿ ਊਹ ਖੰਘ ਦੀ ਦਵਾਈ ਫੈਂਸੀਡਿਲ ਦੀਆਂ ਸ਼ੀਸ਼ੀਆਂ ਸਮਗਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ। ਊਸ ਦੇ ਕਬਜ਼ੇ ’ਚੋਂ 75 ਸ਼ੀਸ਼ੀਆਂ ਬਰਾਮਦ ਹੋਈਆਂ ਹਨ। ਬੀਐੱਸਐੱਫ ਦੀ ਰਿਪੋਰਟ ਮੁਤਾਬਕ ਨੌਜਵਾਨ ਵੱਡੀ ਮਾਤਰਾ ’ਚ ਫੈਂਸੀਡਿਲ ਦੀ ਵਰਤੋਂ ਨਸ਼ੇ ਲਈ ਕਰਦੇ ਹਨ।
-ਪੀਟੀਆਈ