ਕੋਲਕਾਤਾ, 16 ਮਈ
ਪੱਛਮੀ ਬੰਗਾਲ ਵਿਚ ਟੀਵੀ ਸੀਰੀਅਲਾਂ, ਵੈਬ ਸੀਰੀਜ਼ ਤੇ ਫਿਲਮਾਂ ਦੀ ਸ਼ੂਟਿੰਗ ’ਤੇ ਅੱਜ ਤੋਂ ਪਾਬੰਦੀ ਲਾ ਦਿੱਤੀ ਗਈ। ਸੂਬਾ ਸਰਕਾਰ ਨੇ ਕੋਵਿਡ-19 ਨੂੰ ਰੋਕਣ ਲਈ ਸਖਤ ਪਾਬੰਦੀਆਂ ਲਾਈਆਂ ਹਨ। ਫੈਡਰੇਸ਼ਨ ਆਫ ਸਿਨੇ ਟੈਕਨੀਸ਼ੀਅਨਜ਼ ਐਂਡ ਵਰਕਰਸ ਆਫ ਈਸਟਰਨ ਇੰਡੀਆ ਦੇ ਮੁਖੀ ਸਵਰੂਪ ਬਿਸਵਾਸ ਨੇ ਦੱਸਿਆ ਕਿ ਸੂਬੇ ਵਿਚ 36 ਸੀਰੀਅਲ, 3 ਵੈਬ ਸੀਰੀਜ਼ ਤੇ ਇਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਜੋ 30 ਮਈ ਤਕ ਰੋਕ ਦਿੱਤੀ ਗਈ ਹੈ। ਉਨ੍ਹਾਂ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਅਪੀਲ ਕੀਤੀ ਹੈ ਕਿ ਇਸ ਕਿੱਤੇ ਨਾਲ ਜੁੜੇ ਲੋਕਾਂ ਨੂੰ ਬੇਰੁਜ਼ਗਾਰ ਹੋਣ ਤੋਂ ਰੋਕਣ ਲਈ ਰਾਹਤ ਦਿੱਤੀ ਜਾਵੇ। -ਪੀਟੀਆਈ