ਆਗਰਾ, 27 ਜਨਵਰੀ
ਕਰੋਨਾ ਲਾਗ ਦੇ ਨਵੇਂ ਓਮੀਕਰੋਨ ਵੇਰੀਐਂਟ ਦੇ ਖ਼ਤਰੇ ਦੇ ਮੱਦੇਨਜ਼ਰ ਆਗਰਾ ਵਿੱਚ ਨਵੇਂ ਸਾਲ ਦੇ ਜਸ਼ਨ ਮਨਾਉਣ ’ਤੇ ਰੋਕ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਦੇ ਨਾਲ ਹੀ ਸਮੂਹਿਕ ਜਸ਼ਨ ਮਨਾਉਣ ’ਤੇ ਵੀ ਰੋਕ ਲਾ ਦਿੱਤੀ ਹੈ। ਵਧੀਕ ਜ਼ਿਲ੍ਹਾ ਅਧਿਕਾਰੀ (ਏਡੀਐੱਮ) ਅੰਜਨੀ ਕੁਮਾਰ ਸਿੰਘ ਨੇ ਦੱਸਿਆ ਕਿ ਸਾਰੇ ਹੋਟਲਾਂ ਦੇ ਸੰਚਾਲਕਾਂ ਨੂੰ ਦੱਸ ਦਿੱਤਾ ਗਿਆ ਹੈ ਕਿ ਰਾਤ ਦਾ ਕਰਫਿਊ ਲਾਗੂ ਹੈ ਅਤੇ ਰਾਤ 11 ਵਜੇ ਤੋਂ ਬਾਅਦ ਹੋਟਲ ਬੰਦ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਨਿਗਰਾਨ ਟੀਮਾਂ ਵੀ ਨਿਯੁਕਤ ਕੀਤੀਆਂ ਗਈਆਂ ਹਨ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਹੋਟਲ ਅਤੇ ਰੈਸਟੋਰੈਂਟ ਸੰਚਾਲਕ ਪਹਿਲਾਂ ਤੋਂ ਹੋ ਚੁੱਕੀ ਬੁਕਿੰਗ ਰੱਦ ਕਰ ਰਹੇ ਹਨ। ਜੈਪੁਰ, ਦਿੱਲੀ, ਕੇਰਲਾ ਅਤੇ ਮਹਾਰਾਸ਼ਟਰ ਤੋਂ ਆਉਣ ਵਾਲੇ ਸੈਲਾਨੀਆਂ ਨੇ ਸਭ ਤੋਂ ਵੱਧ ਬੁਕਿੰਗ ਰੱਦ ਕਰਵਾਈ ਹੈ। ਪੀਟੀਆਈ