ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਤਿਲੰਗਾਨਾ ਦੇ ਸਥਾਪਨਾ ਦਿਵਸ ਮੌਕੇ ਕਿਹਾ ਕਿ ਤਿਲੰਗਾਨਾ ਲੋਕਾਂ ਦੇ ਬਿਹਤਰ ਭਵਿੱਖ ਦੀਆਂ ਆਸਾਂ ਨਾਲ ਹੋਂਦ ਵਿੱਚ ਆਇਆ ਸੀ ਪਰ ਪਿਛਲੇ ਅੱਠ ਸਾਲਾਂ ਵਿੱਚ ਤਿਲੰਗਾਨਾ ਰਾਸ਼ਟਰ ਸਮਿਤੀ ਦੇ ਮਾੜੇ ਪ੍ਰਬੰਧਨ ਕਾਰਨ ਇਸ ਦਾ ਕਾਫੀ ਮਾੜਾ ਹਾਲ ਹੋ ਗਿਆ ਹੈ। ਉਨ੍ਹਾਂ ਤਿਲੰਗਾਨਾ ਨੂੰ ਇਕ ਆਦਰਸ਼ ਸੂਬਾ ਬਣਾਉਣ ਅਤੇ ਕਿਸਾਨਾਂ, ਕਾਮਿਆਂ ਤੇ ਗ਼ਰੀਬਾਂ ਸਣੇ ਸਾਰਿਆਂ ਦੀ ਖੁਸ਼ਹਾਲੀ ਯਕੀਨੀ ਬਣਾਉਣ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਤਿਲੰਗਾਨਾ ਦੇ ਸੁਫ਼ਨੇ ਪੂਰਾ ਕਰਨ ਲਈ ਕਾਂਗਰਸ ਨੇ ਬਿਨਾਂ ਸੁਆਰਥ ਤੋਂ ਕੰਮ ਕੀਤਾ। -ਪੀਟੀਆਈ