ਨਵੀਂ ਦਿੱਲੀ: ਸਮਾਜਵਾਦੀ ਪਾਰਟੀ ਦੀ ਮੈਂਬਰ ਜਯਾ ਬੱਚਨ ਸੋਮਵਾਰ ਨੂੰ ਰਾਜ ਸਭਾ ’ਚ ਆਪਣੇ ਖਿਲਾਫ਼ ਕੀਤੀ ਗਈ ‘ਨਿੱਜੀ ਟਿੱਪਣੀ’ ਤੋਂ ਇੰਨੀ ਪ੍ਰੇਸ਼ਾਨ ਹੋ ਗਈ ਕਿ ਉਸ ਨੇ ਹੁਕਮਰਾਨ ਧਿਰ ਦੇ ਮੈਂਬਰਾਂ ਨੂੰ ਸਰਾਪ ਦੇ ਦਿੱਤਾ ਕਿ ਛੇਤੀ ਹੀ ਉਨ੍ਹਾਂ ਦੇ ‘ਬੁਰੇ ਦਿਨ’ ਆਉਣ ਵਾਲੇ ਹਨ। ਗੁੱਸੇ ’ਚ ਆਈ ਜਯਾ ਨੇ ਚੇਅਰ ਨੂੰ ਕਿਹਾ ਕਿ ਉਸ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ ਅਤੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦੀ ਸੰਘੀ ਘੁਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਐੱਨਡੀਪੀਐੱਸ (ਸੋਧ) ਬਿੱਲ ’ਤੇ ਚਰਚਾ ’ਚ ਹਿੱਸਾ ਲੈਂਦਿਆਂ ਜਯਾ ਬੱਚਨ ਨੇ ਵਿਰੋਧੀ ਧਿਰ ਦੇ ਮੁਅੱਤਲ 12 ਮੈਂਬਰਾਂ ਦਾ ਮੁੱਦਾ ਉਠਾਉਣਾ ਚਾਹਿਆ ਤੇ ਭੁਬਨੇਸ਼ਵਰ ਕਾਲਿਤਾ ਦਾ ਨਾਮ ਲਏ ਬਿਨਾਂ ਕਿਹਾ ਕਿ ਉਹ ਖੁਦ ਵੀ ਸਦਨ ਵਿਚਕਾਰ ਆ ਕੇ ਪ੍ਰਦਰਸ਼ਨ ਕਰਦੇ ਸਨ। -ਪੀਟੀਆਈ