ਤਿਰੁਵਨੰਤਪੁਰਮ: ਦੱਖਣੀ ਭਾਰਤ ਦੀ ਪ੍ਰਸਿੱਧ ਪਿੱਠਵਰਤੀ ਗਾਇਕਾ ਸੰਗੀਤਾ ਸਾਜਿਤ (46) ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਪਿਛਲੇ ਕੁਝ ਸਮੇਂ ਤੋਂ ਉਸ ਦਾ ਗੁਰਦਿਆਂ ਦੇ ਰੋਗ ਦੇ ਇਲਾਜ ਚੱਲ ਰਿਹਾ ਸੀ। ਉਸ ਨੇ ਅੱਜ ਆਪਣੀ ਭੈਣ ਦੇ ਘਰ ਆਖਰੀ ਸਾਹ ਲਿਆ। ਉਸ ਨੇ ਮਲਿਆਲਮ, ਤਾਮਿਲ, ਕੰਨੜ ਅਤੇ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ ਅਤੇ 200 ਤੋਂ ਵੱਧ ਗੀਤ ਗਾਏ। ਫ਼ਿਲਮ ‘ਮਿਸਟਰ ਰੋਮੀਓ’ ਦਾ ਉਸ ਵੱਲੋਂ ਗਾਇਆ ਗੀਤ ‘ਤਨੇਰਾਈ ਕਧਾਲੀਕੁਮ’ ਸੁਪਰਹਿਟ ਰਿਹਾ। -ਆਈਏਐੱਨਐੱਸ