ਲਖਨਊ, 15 ਜੂਨ
ਬਾਬਰੀ ਮਸਜਿਦ ਢਾਹੁਣ ਸਬੰਧੀ ਕੇਸ ਵਿੱਚ ਸੀਬੀਆਈ ਦੀ ਇਕ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੁੰਦਿਆਂ ਭਾਜਪਾ ਆਗੂ ਵਿਨੈ ਕਟਿਆਰ ਨੇ ਉਨ੍ਹਾਂ ਉੱਪਰ ਲੱਗੇ ਮਸਜਿਦ ਢਾਹੁਣ ਦੀ ਸਾਜਿਸ਼ ਰਚਣ ਦੇ ਦੋਸ਼ਾਂ ਨੂੰ ਮੁੱਢੋਂ ਰੱਦ ਕੀਤਾ। ਸ੍ਰੀ ਕਟਿਆਰ ਨੇ ਅਦਾਲਤ ਵਿੱਚ ਕਿਹਾ, ‘‘ਮੈਨੂੰ ਇਸ ਕੇਸ ਵਿੱਚ ਗਲਤ ਫਸਾਇਆ ਗਿਆ ਹੈ ਕਿਉਂਕਿ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸੀ। ਸਿਆਸੀ ਬਦਲਾਖੋਰੀ ਕਰ ਕੇ ਮੈਨੂੰ ਇਸ ਮਾਮਲੇ ’ਚ ਘੜੀਸਿਆ ਗਿਆ ਹੈ।’’
ਜ਼ਿਕਰਯੋਗ ਹੈ ਕਿ 4 ਜੂਨ ਨੂੰ ਅਦਾਲਤ ਵੱਲੋਂ ਮੁਲਜ਼ਮਾਂ ਦੇ ਬਿਆਨ ਦਰਜ ਕਰਨੇ ਸ਼ੁਰੂ ਕੀਤੇ ਗਏ ਸਨ, ਜਿਸ ਤਹਿਤ ਕਟਿਆਰ ਨੂੰ ਵੀ ਅਦਾਲਤ ’ਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਭਾਜਪਾ ਆਗੂ ਅੱਜ ਆਪਣੇ ਵਕੀਲ ਕੇ.ਕੇ. ਮਿਸ਼ਰਾ ਨਾਲ ਅਦਾਲਤ ’ਚ ਪੇਸ਼ ਹੋਏ। -ਪੀਟੀਆਈ