ਲਖ਼ਨਊ: ਬਾਬਰੀ ਮਸਜਿਦ ਕੇਸ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਜੱਜ ਭਲਕ ਤੋਂ ਅਦਾਲਤ ਦਾ ਫ਼ੈਸਲਾ ਲਿਖਣਾ ਸ਼ੁਰੂ ਕਰ ਦੇਣਗੇ। ਫ਼ੈਸਲਾ ਇਸੇ ਮਹੀਨੇ ਦੇ ਅੰਤ ਤੱਕ ਸੁਣਾਏ ਜਾਣ ਦੀ ਸੰਭਾਵਨਾ ਹੈ। 32 ਮੁਲਜ਼ਮਾਂ ਦੇ ਵਕੀਲਾਂ ਨੇ ਜ਼ੁਬਾਨੀ ਦਲੀਲਾਂ ਪੇਸ਼ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਸੁਣਵਾਈ ਦੀ ਪ੍ਰਕਿਰਿਆ ਮੁੱਕ ਗਈ ਹੈ। ਜਸਟਿਸ ਐੱਸ.ਕੇ. ਯਾਦਵ ਨੇ ਕਿਹਾ ਕਿ ਭਲਕ ਤੋਂ ਫ਼ੈਸਲਾ ਲਿਖਣਾ ਆਰੰਭਿਆ ਜਾਵੇਗਾ। ਦਹਾਕਿਆਂ ਪੁਰਾਣੇ ਇਸ ਕੇਸ ਵਿਚ ਸਾਬਕਾ ਉਪ ਪ੍ਰਧਾਨ ਮੰਤਰੀ ਐਲ.ਕੇ. ਅਡਵਾਨੀ, ਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਵਿਨੈ ਕਟਿਆਰ ਤੇ ਸਾਕਸ਼ੀ ਮਹਾਰਾਜ ਮੁਲਜ਼ਮ ਹਨ। ਸੀਬੀਆਈ ਨੇ ਇਸ ਕੇਸ ਵਿਚ 350 ਗਵਾਹਾਂ ਦੇ ਬਿਆਨ ਲਏ ਹਨ ਤੇ 600 ਦਸਤਾਵੇਜ਼ ਪੇਸ਼ ਕੀਤੇ ਹਨ। ਸੁਪਰੀਮ ਕੋਰਟ ਨੇ ਇਸ ਕੇਸ ਬਾਰੇ ਫ਼ੈਸਲਾ ਸਤੰਬਰ ਦੇ ਅੰਤ ਤੱਕ ਸੁਣਾਉਣ ਲਈ ਕਿਹਾ ਸੀ।
-ਪੀਟੀਆਈ