ਮਾਸਕੋ, 28 ਨਵੰਬਰ
ਅਜ਼ਬਾਈਜਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਟੈਂਕ ਤਬਾਹ ਕਰਨ ਵਾਲੀ ਇੱਕ ਬਾਰੂਦੀ ਸੁਰੰਗ ਦੇ ਧਮਾਕੇ ’ਚ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਕਤ ਲੋਕਾਂ ਦੀ ਕਾਰ ਬਾਰੂਦੀ ਸੁਰੰਗ ਨਾਲ ਟਕਰਾਉਣ ਕਾਰਨ ਵਾਪਰਿਆ। ਇਹ ਖੇਤਰ ਹਾਲ ’ਚ ਅਰਮੀਨੀਆ ਦੀਆਂ ਫ਼ੌਜਾਂ ਨਾਲ ਲੜਾਈ ਮਗਰੋਂ ਹਾਸਲ ਕੀਤਾ ਗਿਆ ਹੈ। ਜਨਰਲ ਪ੍ਰੌਸੀਕਿਊਟਰ ਦਫ਼ਤਰ ਵੱਲੋਂ ਦੱਸਿਆ ਗਿਆ ਕਿ ਫੂਜ਼ੁਲੀ ਖੇਤਰ ਵਿੱਚ ਇਹ ਧਮਾਕਾ ਸ਼ਨਿਚਰਵਾਰ ਨੂੰ ਹੋਇਆ। ਫੂਜ਼ੁਲੀ ਇਲਾਕਾ 1990 ਦੇ ਦਹਾਕੇ ਦੀ ਜੰਗ ਤੋਂ ਲੈ ਕੇ ਵੱਖਵਾਦੀ ਖੇਤਰ ਦੇ ਨਾਗੋਰਨੋ-ਕਰਬਾਖ ਖੇਤਰ ਦੇ ਨੇੜੇ ਅਰੀਮਨੀਆ ਦੀਆਂ ਫੌਜਾਂ ਦੇ ਕਬਜ਼ੇ ਹੇਠ ਸੀ। -ਏਪੀ