ਸਹਾਰਨਪੁਰ: ‘ਆਜ਼ਾਦ ਸਮਾਜ ਪਾਰਟੀ’ ਦੇ ਆਗੂ ਤੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਆਪਣੇ ’ਤੇ ਹੋਏ ਹਮਲੇ ਦੀ ਜੁਡੀਸ਼ੀਅਲ ਜਾਂ ਸੀਬੀਆਈ ਜਾਂਚ ਮੰਗੀ ਹੈ। ਆਜ਼ਾਦ ਨੇ ਕਿਹਾ, ‘ਪੁਲੀਸ ਜਾਂਚ ਕਰ ਰਹੀ ਹੈ ਪਰ ਮੈਨੂੰ ਨਹੀਂ ਲੱਗਦਾ ਇਹ ਕਾਫੀ ਹੈ…ਇਹ ਸਾਜ਼ਿਸ਼ ਹੈ ਤੇ ਕੁਝ ਉੱਚ ਪੱਧਰੀ ਅਧਿਕਾਰੀ ਸ਼ਾਮਲ ਹੋ ਸਕਦੇ ਹਨ।’ -ਏਐੱਨਆਈ