ਚੰਡੀਗੜ੍ਹ: ਆਯੂਸ਼ਮਾਨ ਖੁਰਾਣਾ-ਵਾਨੀ ਕਪੂਰ ਦੀ ਅਗਲੀ ਫਿਲਮ ਨੂੰ ਨਾਂ ਮਿਲ ਗਿਆ ਹੈ। ਨਿਰਦੇਸ਼ਕ ਅਭਿਸ਼ੇਕ ਕਪੂਰ ਵਲੋਂ ਬਣਾਈ ਜਾਣ ਵਾਲੀ ਇਸ ਫਿਲਮ ਦਾ ਨਾਂ ‘ਚੰਡੀਗੜ੍ਹ ਕਰੇ ਆਸ਼ਿਕੀ’ ਰੱਖਿਆ ਗਿਆ ਹੈ। ਇੰਸਟਾਗ੍ਰਾਮ ’ਤੇ ਆਯੂਸ਼ਮਾਨ ਖੁਰਾਣਾ ਨੇ ਆਪਣੇ ਸ਼ਹਿਰ ਚੰਡੀਗੜ੍ਹ ਵਿੱਚ ਫਿਲਮ ਦੀ ਸ਼ੂਟਿੰਗ ਹੋਣ ਦੀ ਖ਼ੁਸ਼ੀ ਸਾਂਝੀ ਕਰਦਿਆਂ ਲਿਖਿਆ, ‘‘ਅਗਲਾ ਅੱਡਾ: ਪਹਿਲੀ ਵਾਰ ਮੇਰਾ ਜੱਦੀ ਸ਼ਹਿਰ ਚੰਡੀਗੜ੍ਹ। ਅਭਿਸ਼ੇਕ ਕਪੂਰ ਦੀ ਆਨੰਦਮਈ ਪ੍ਰਗਲੀਸ਼ੀਲ ਪ੍ਰੇਮ ਕਥਾ- ‘ਚੰਡੀਗੜ੍ਹ ਕਰੇ ਆਸ਼ਿਕੀ’ ਦਾ ਹਿੱਸਾ ਬਣਨ ’ਤੇ ਬਹੁਤ ਊਤਸ਼ਾਹਿਤ ਹਾਂ।’’ ਇਸ ਦੇ ਨਾਲ ਹੀ ਆਯੂਸ਼ਮਾਨ ਨੇ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਊਹ ਵਾਨੀ ਕਪੂਰ ਦਾ ਹੱਥ ਫੜ ਕੇ ਬੈਠੇ ਹਨ ਅਤੇ ਊਨ੍ਹਾਂ ਦੇ ਪਿੱਛੇ ਨਿਰਦੇਸ਼ਕ ਅਭਿਸ਼ੇਕ ਕਪੂਰ ਖੜ੍ਹੇ ਹਨ। -ਆਈਏਐੱਨਅੇੱਸ