ਨਵੀਂ ਦਿੱਲੀ, 8 ਜੂਨ
ਸਰਕਾਰ ਨੇ ਅੱਜ ਜ਼ੋਰ ਦਿੰਦਿਆਂ ਕਿਹਾ ਕਿ ਕੋਵਿਡ- 19 ਦੀ ਕਿਸੇ ਸੰਭਾਵਿਤ ਲਹਿਰ ਤੋਂ ਬਚਣ ਲਈ ਆਉਣ ਵਾਲੇ ਕੁਝ ਮਹੀਨਿਆਂ ਤੱਕ ਭੀੜ ਤੋਂ ਬਚਣ ਤੇ ਕੋਵਿਡ- 19 ਸਬੰਧੀ ਉਚਿਤ ਵਿਹਾਰ ਦੀ ਪਾਲਣਾ ਕੀਤੀ ਜਾਵੇ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਕਿ ਦੇਸ਼ ਵਿੱਚ ਰੋਜ਼ਾਨਾ ਕਰੋਨਾਵਾਇਰਸ ਦੇ ਕੇਸਾਂ ਵਿੱਚ ਲਗਾਤਾਰ ਤੇ ਤੇਜ਼ੀ ਨਾਲ ਕਮੀ ਆ ਰਹੀ ਹੈ। ਮਹਾਮਾਰੀ ਦੀ ਸਥਿਤੀ ਬਾਰੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ 7 ਮਈ ਨੂੰ ਸਭ ਤੋਂ ਵੱਧ ਕੇਸ ਆਉਣ ਮਗਰੋਂ ਹੁਣ ਕੋਵਿਡ- 19 ਦੇ ਰੋਜ਼ਾਨਾ ਨਵੇਂ ਕੇਸਾਂ ਵਿੱਚ ਲਗਪਗ 79 ਫ਼ੀਸਦੀ ਕਮੀ ਆਈ ਹੈ।– ਪੀਟੀਆਈ