ਹੈਦਰਾਬਾਦ, 16 ਨਵੰਬਰ
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਸ ਜਤਾਈ ਕਿ ਇਸ ਸਾਲ ਦੇ ਅੰਤ ਤਕ ਜਾਂ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਹਵਾਈ ਯਾਤਰਾ ਇਕ ਵਾਰ ਮੁੜ ਕਰੋਨਾ ਮਹਾਮਾਰੀ ਤੋਂ ਪਹਿਲਾਂ ਵਾਲੇ ਪੱਧਰ ’ਤੇ ਪੁੱਜ ਜਾਵੇਗੀ। ਪੁਰੀ ਨੇ ਕਿਹਾ ਕਿ ਉਹ ਹਵਾਬਾਜ਼ੀ ਜੀਡੀਪੀ ਨੂੰ ਮੁੜ ਪੈਰਾਂ ਸਿਰ ਕਰਨ ਲਈ ਵਚਨਬੱਧ ਹਨ। ਪੁਰੀ ਨੇ ਕਿਹਾ, ‘ਅਸੀਂ ਪੜਾਅ ਵਾਰ ਸਾਰ ਕੁਝ ਖੋਲ੍ਹ ਰਹੇ ਹਾਂ ਤੇ ਅਸੀਂ ਹੁਣ ਤਕ 70 ਫੀਸਦ ਸਮਰੱਥਾ ਨੂੰ ਖੋਲ੍ਹ ਚੁੱਕੇ ਹਾਂ।’ -ਪੀਟੀਆਈ