ਸ੍ਰੀਨਗਰ, 5 ਜਨਵਰੀ
ਜੰਮੂ-ਕਸ਼ਮੀਰ ਆਫ਼ਤ ਪ੍ਰਬੰਧਨ ਅਥਾਰਟੀ (ਡੀਐੱਮਏ) ਨੇ ਅੱਜ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਤੋਦੇ ਖਿਸਕਣ ਦੇ ਖ਼ਤਰੇ ਵਾਲੇ ਇਲਕਿਆਂ ਅੰਦਰ ਉੱਪਰਲੇ ਸਥਾਨਾਂ ’ਤੇ ਬਰਫ਼ ਦੇ ਤੋਦੇ ਖਿਸਕਣ ਸਬੰਧੀ ਦਰਮਿਆਨੀ ਤੇ ਹੇਠਲੇ ਪੱਧਰ ਦੀ ਚਿਤਾਵਨੀ ਜਾਰੀ ਕੀਤੀ ਹੈ। ਇੱਕ ਅਧਿਕਾਰਤ ਤਰਜਮਾਨ ਨੇ ਦੱਸਿਆ ਕਿ ਪੁਣਛ, ਰਾਜੌਰੀ, ਰਾਮਬਨ, ਡੋਡਾ, ਕਿਸ਼ਤਵਾੜ, ਅਨੰਤਨਾਗ, ਕੁਲਗਾਮ, ਕੁਪਵਾੜਾ ਅਤੇ ਬਾਂਦੀਪੋਰਾ ਦੇ ਉੱਪਰਲੇ ਸਥਾਨਾਂ ਦੇ ਨਾਲ-ਨਾਲ ਵਾਲਤੇਂਗੂ ਨਦ, ਜਵਾਹਰ ਸੁਰੰਗ ਦੇ ਦੱਖਣੀ ਅਤੇ ਉੱਤਰੀ ਹਿੱਸਿਆਂ, ਵੈਰੀਨਾਗ, ਕਪਰਾਨ, ਚੌਕੀਬਲ-ਐੱਨਸੀ ਪਾਸ, ਗੁਰੇਜ਼, ਡਾਵਰ ਅਤੇ ਨਹਿਰੂ ਖੇਤਰਾਂ ’ਚ ਤੋਦੇ ਖਿਸਕਣ ਸਬੰਧੀ ਦਰਮਿਆਨੇ ਪੱਧਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸੇ ਤਰ੍ਹਾਂ ਊਧਮਪੁਰ, ਬਾਰਾਮੂਲਾ, ਗਾਂਦਰਬਲ, ਸੋਨਮਾਰਗ-ਜ਼ੋਜਿਲਾ, ਜ਼ੈੱਡ-ਗਲੀ-ਕਾਲਾਰੂਜ਼, ਕੰਜ਼ਾਲਵਨ, ਤੰਗਮਾਰਗ ਤੇ ਗੁਲਮਰਗ ਦੇ ਉਪਰਲੇ ਇਲਾਕਿਆਂ ਲਈ ਹੇਠਲੇ ਪੱਧਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਤਰਜਮਾਨ ਮੁਤਾਬਕ ਉਕਤ ਇਲਾਕਿਆਂ ਦੇ ਲੋਕਾਂ ਨੂੰ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਣ ਲਈ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। -ਪੀਟੀਆਈ