ਨਵੀਂ ਦਿੱਲੀ, 19 ਅਕਤੂਬਰ
ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਚੀਨ ਦੇ ਵਧਦੇ ਕਦਮਾਂ ਨੂੰ ਰੋਕਣ ਤੇ ਊਸ ਨੂੰ ਸਖ਼ਤ ਸੁਨੇਹਾ ਦੇਣ ਲਈ ਆਸਟਰੇਲੀਆ, ਮਾਲਾਬਾਰ ਵਿੱਚ ਜਲਸੈਨਾ ਦੀ ਸਾਲਾਨਾ ਮਸ਼ਕ ਵਿੱਚ ਸ਼ਾਮਲ ਹੋਵੇਗਾ। ਹਿੰਦ ਮਹਾਸਾਗਰ ਵਿੱਚ ਹੋਣ ਵਾਲੀ ਇਸ ਮਸ਼ਕ ਲਈ ਆਸਟਰੇਲੀਆ ਨੇ ਭਾਰਤ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ। ਮਸ਼ਕ ਵਿੱਚ ਸ਼ਾਮਲ ਹੋਰਨਾਂ ਮੁਲਕਾਂ ਵਿੱਚ ਅਮਰੀਕਾ ਤੇ ਜਾਪਾਨ ਸ਼ਾਮਲ ਹਨ। ਉਂਜ ਇਹ ਪਹਿਲੀ ਵਾਰ ਹੋਵੇਗਾ ਜਦੋਂ ਭਾਰਤ, ਅਮਰੀਕਾ, ਜਾਪਾਨ ਤੇ ਆਸਟਰੇਲੀਆ ਦੀ ਸ਼ਮੂਲੀਅਤ ਵਾਲੀ ‘ਕੁਐਡ’ ਮੈਂਬਰ ਮੁਲਕਾਂ ਦੀ ਗੈਰਰਸਮੀ ਸੁਰੱਖਿਆ ਫੋਰਮ ਅਗਲੇ ਮਹੀਨੇ ਤੋਂ ਮਾਲਾਬਾਰ ਮਸ਼ਕ ਦਾ ਹਿੱਸਾ ਬਣਨਗੀਆਂ। ਜਲਸੈਨਾ ਨਾਲ ਸਬੰਧਤ ਮਾਲਾਬਾਰ ਲੜੀ ਦੀਆਂ ਮਸ਼ਕਾਂ ਭਾਰਤ ਤੇ ਅਮਰੀਕਾ ਵਿੱਚ ਹੋਏ ਕਰਾਰ ਤਹਿਤ 1992 ਤੋਂ ਸ਼ੁਰੂ ਹੋਈਆਂ ਸਨ ਤੇ ਸਾਲ 2015 ਵਿੱਚ ਜਾਪਾਨ ਵੀ ਇਸ ਵਿੱਚ ਸ਼ਾਮਲ ਹੋ ਗਿਆ। -ਪੀਟੀਆਈ