ਮੁੰਬਈ: ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਦੀਆਂ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ’ਚ ਸਥਿਤ ਤਿੰਨ ਜਾਇਦਾਦਾਂ ਨਿਲਾਮੀ ਦੌਰਾਨ 1 ਕਰੋੜ ਰੁਪਏ ’ਚ ਵਿਕੀਆਂ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਨਿਲਾਮੀ ਇਸ ਹਫ਼ਤੇ ਪਹਿਲਾਂ ‘ਸਮੱਗਲਰਜ਼ ਐਂਡ ਫਾਰੇਨ ਐਕਸਚੇਂਜ ਮੈਨੀਪੁਲੇਟਰਜ਼ (ਜਾਇਦਾਦ ਦੀ ਕੁਰਕੀ) ਐਕਟ’ (ਸਾਫਮਾ) ਤਹਿਤ ਹੋਈ ਸੀ। ਇਸ ਦੌਰਾਨ ਖੇੜ ਤਹਿਸੀਲ ਦੇ ਲੋਟੇ ਪਿੰਡ ’ਚ ਸਥਿਤ ਤਿੰਨ ਜਾਇਦਾਦਾਂ ਲਈ ਰਵਿੰਦਰ ਕਾਟੇ ਸਫ਼ਲ ਬੋਲੀਕਾਰ ਰਹੇ। ਇਨ੍ਹਾਂ ਜਾਇਦਾਦਾਂ ਦੀ ਨਿਲਾਮੀ 1,10,01,051 ਕਰੋੜ ਰੁਪਏ ’ਚ ਹੋਈ ਹੈ। ਵਧੀਕ ਕਮਿਸ਼ਨਰ ਆਰ ਐੱਨ ਡਿਸੂਜ਼ਾ ਨੇ ਕਿਹਾ ਕਿ ਇਹ ਜਾਇਦਾਦਾਂ ਸ਼ਾਹਰਾਹ ਦੇ ਕਾਫ਼ੀ ਨੇੜੇ ਸਥਿਤ ਹਨ। -ਪੀਟੀਆਈ