ਇਸਲਾਮਾਬਾਦ, 17 ਅਪਰੈਲ
ਪਾਕਿਸਤਾਨ ਨੇ ਜੰਗ ਦੇ ਝੰਬੇ ਅਫ਼ਗਾਨਿਸਤਾਨ ਨੂੰ ਅਟਾਰੀ-ਵਾਹਗਾ ਸਰਹੱਦ ਰਸਤੇ 50 ਮੀਟਰਿਕ ਟਨ ਕਣਕ ਤੇ ਜੀਵਨ ਰੱਖਿਅਕ ਦਵਾਈਆਂ ਭੇਜਣ ਲਈ ਭਾਰਤ ਨੂੰ ਮਿਲੀ ਮਿਆਦ ਦੋ ਹੋਰ ਮਹੀਨਿਆਂ ਲਈ ਵਧਾ ਦਿੱਤੀ ਹੈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਕਿ ਭਾਰਤ ਨੂੰ ਦਿੱਤਾ ਸਮਾਂ 21 ਮਾਰਚ ਨੂੰ ਖ਼ਤਮ ਹੋ ਗਿਆ ਸੀ ਤੇ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਟਰਾਂਸਪੋਰਟੇਸ਼ਨ ਦੇ ਅਮਲ ਨੂੰ ਪੂਰਾ ਕਰਨ ਲਈ ਹੋਰ ਸਮਾਂ ਮੰਗਿਆ ਸੀ। -ਪੀਟੀਆਈ