ਪ੍ਰਤਾਪਗੜ੍ਹ, 27 ਫਰਵਰੀ
ਇੱਥੋਂ ਕੁੰਡਾ ਇਲਾਕੇ ’ਚ ਅੱਜ ਕੁਝ ਵਿਅਕਤੀਆਂ ਨੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਗੁਲਸ਼ਨ ਯਾਦਵ ਦੇ ਕਾਫਲੇ ’ਤੇ ਹਮਲਾ ਕਰ ਦਿੱਤਾ। ਗੁਲਸ਼ਨ ਯਾਦਵ ਦੇ ਹਮਾਇਤੀਆਂ ਨੇ ਉਨ੍ਹਾਂ ਦੇ ਮਾਮੂਲੀ ਸੱਟਾਂ ਵੱਜਣ ਤੇ ਕੁਝ ਵਾਹਨ ਨੁਕਸਾਨੇ ਜਾਣ ਦਾ ਦਾਅਵਾ ਕੀਤਾ ਹੈ। ਸ੍ਰੀ ਯਾਦਵ ਕੁੰਡਾ ਵਿਧਾਨ ਸਭਾ ਹਲਕੇ ਤੋਂ ਜਨ ਸੱਤਾ ਦਲ ਦੇ ਰਘੁਰਾਜ ਪ੍ਰਤਾਪ ਸਿੰਘ ਉਰਫ਼ ਰਾਜਾ ਭਈਆ ਖ਼ਿਲਾਫ਼ ਚੋਣ ਮੈਦਾਨ ’ਚ ਹਨ। ਸਰਕਲ ਅਫਸਰ ਅਜੀਤ ਕੁਮਾਰ ਨੇ ਕਿਹਾ ਕਿ ਕੁਝ ਲੋਕਾਂ ਨੇ ਯਾਦਵ ਦੇ ਕਾਫ਼ਲੇ ’ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਪਹਾੜਪੁਰ ਬਨੋਲੀ ਪੋਲਿੰਗ ਕੇਂਦਰ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਸ੍ਰੀ ਯਾਦਵ ਦੇ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਬਚਾਇਆ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ