ਅਮਰਾਵਤੀ: ਸਟੈਨਫੋਰਡ ਯੂਨੀਵਰਸਿਟੀ ਨੇ ਆਂਧਰਾ ਪ੍ਰਦੇਸ਼ ਦੀ ਐੱਸਆਰਐੱਮ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਇਮਰਾਨ ਪੰਚਾ ਨੂੰ ਵਿਸ਼ਵ ਦੇ ਸਿਖਰਲੇ 2 ਫ਼ੀਸਦੀ ਜੀਵ ਵਿਗਿਆਨੀਆਂ ਤੇ ਖੋਜਕਾਰਾਂ ’ਚ ਸ਼ੁਮਾਰ ਕੀਤਾ ਹੈ। ਸਟੈਨਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਪ੍ਰਕਾਸ਼ਿਤ ਪੀਐੱਲਓਐੱਸ ਬਾਇਓਲੋਜੀ ’ਚ ਪੰਚਾ ਦਾ ਨਾਂ ਵੀ ਸ਼ਾਮਲ ਹੈ, ਜਿਸ ਵਿੱਚ 22 ਵੱਖ-ਵੱਖ ਖੇਤਰਾਂ ਦੇ ਵਿਸ਼ਵ ਦੇ ਉੱਚ ਖੋਜਕਾਰਾਂ ਦਾ ਹਵਾਲਾ ਦਿੱਤਾ ਗਿਆ ਹੈ। ਐੱਸਆਰਐੱਮ ਯੂੁਨੀਵਰਸਿਟੀ ਵੱਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਕਿ ਇਮਰਾਨ ਪੰਚਾ ਨੂੰ ਬਾਇਓ ਤਕਨਾਲੋਜੀ ਦੇ 1,074 ਵਿਗਿਆਨੀਆਂ ’ਚ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ