ਨਵੀਂ ਦਿੱਲੀ, 9 ਮਾਰਚ
ਪੰਜ ਸੂਬਿਆਂ ਵਿੱਚ ਹਾਲ ਹੀ ’ਚ ਮੁਕੰਮਲ ਹੋਈਆਂ ਵਿਧਾਨ ਸਭਾ ਚੋਣਾਂ ਬਾਅਦ ਹੁਣ ਵੀਰਵਾਰ ਨੂੰ ਉਥੇ ਵੋਟਾਂ ਦੀ ਗਿਣਤੀ ਹੋੋਵੇਗੀ, ਜਿਸ ਲਈ 50 ਹਜ਼ਾਰ ਤੋਂ ਵਧ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਵਾ ਅਤੇ ਮਣੀਪੁਰ ਵਿੱਚ ਕੋਵਿਡ-19 ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਇਨ੍ਹਾਂ ਸੂਬਿਆਂ ਵਿੱਚ 7 ਗੇੜਾਂ ਵਿੱਚ 10 ਫਰਵਰੀ ਤੋਂ 7 ਮਾਰਚ ਵਿਚਾਲੇ ਚੋਣਾਂ ਹੋਈਆਂ ਸਨ। ਲਗਪਗ 1200 ਗਿਣਤੀ ਕੇਂਦਰ ਬਣਾਏ ਗਏ ਹਨ ਜਿਥੇ ਈਵੀਐਮ ਦੇ ਨਤੀਜੇ ਦਰਜ ਕੀਤੇ ਜਾਣਗੇ। ਇਸ ਦੇ ਨਾਲ ਹੀ ਗਿਣਤੀ ਦੀ ਨਿਗਰਾਨੀ ਲਈ 650 ਤੋਂ ਵਧ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ। –ਏਜੰਸੀ