ਤੇਜ਼ਪੁਰ, 21 ਦਸੰਬਰ
ਅਸਾਮ ਦੇ ਬਿਸਵਾਨਾਥ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਪੰਜ ਸਾਲਾਂ ਦੀ ਬੱਚੀ ਦੀ ਕਥਿਤ ਜਬਰ-ਜਨਾਹ ਮਗਰੋਂ ਹੱਤਿਆ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਸੋਨਿਤਪੁਰ ਜ਼ਿਲ੍ਹੇ ਦੇ ਲੋਖਰਾ ਬੁਰ੍ਹਾਗਾਓਂ ਦਾ ਵਸਨੀਕ ਹੈ। ਬਿਸਵਾਨਾਥ ਸੈਸ਼ਨ ਕੋਰਟ ਦੇ ਜੱਜ ਦਿਪਾਂਕਰ ਬੋਰਾ ਨੇ ਅੱਜ ਮੁਲਜ਼ਮ ਨੂੰ ਦੋਸ਼ੀ ਪਾਏ ਜਾਣ ਮਗਰੋਂ ਅਗਵਾ, ਕਤਲ ਤੇ ਸਬੂਤ ਮਿਟਾਉਣ ਸਬੰਧੀ ਭਾਰਤੀ ਸੰਵਿਧਾਨ ਦੀਆਂ ਧਾਰਾਵਾਂ 363, 302 ਅਤੇ 201 ਤੋਂ ਇਲਾਵਾ ਪੋਕਸੋ ਐਕਟ ਦੀ ਧਾਰਾ 6 ਤਹਿਤ ਮੌਤ ਦੀ ਸੁਣਾਈ। ਅਧਿਕਾਰੀਆਂ ਨੇ ਦੱਸਿਆ ਇਹ ਘਟਨਾ 2018 ’ਚ ਮਹੀਨੇ ਸੂਟੀਆ ਥਾਣਾ ਇਲਾਕੇ ਅਧੀਨ ਪੈਂਦੇ ਚਾਹ ਦੇ ਬਾਗ ਦੇ ਵਾਪਰੀ ਸੀ। ਉਨ੍ਹਾਂ ਮੁਤਾਬਕ ਦੋਸ਼ੀ ਵਿਅਕਤੀ ਪੀੜਤ ਲੜਕੀ ਦਾ ਰਿਸ਼ਤੇਦਾਰ ਸੀ, ਜੋ ਕਿਸੇ ਕੰਮ ਲਈ ਉਸ ਦੇ ਘਰ ਆਇਆ ਸੀ। ਉਹ ਬੱਚੀ ਨੂੰ ਚਾਕਲੇਟ ਦਾ ਲਾਲਚ ਦੇ ਕੇ ਨੇੜੇ ਜੰਗਲ ’ਚ ਲੈ ਗਿਆ ਅਤੇ ਜਬਰ-ਜਨਾਹ ਮਗਰੋਂ ਕਤਲ ਕਰਕੇ ਉਸ ਦੀ ਲਾਸ਼ ਲੁਕਾ ਦਿੱਤੀ। -ਪੀਟੀਆਈ