ਐਜ਼ੌਲ: ਮਿਜ਼ੋਰਮ-ਅਸਾਮ ਸਰਹੱਦ ’ਤੇ ਅੱਜ ਮੁੜ ਸਥਿਤੀ ਤਣਾਅਪੂਰਨ ਹੋ ਗਈ। ਅਸਾਮ ਪੁਲੀਸ ਦੇ ਜਵਾਨਾਂ ਨੇ ਗੁਆਂਢੀ ਸੂਬੇ ਦੇ ਨਾਗਰਿਕਾਂ ’ਤੇ ਗੋਲੀਬਾਰੀ ਕਰ ਦਿੱਤੀ ਜਿਸ ਵਿੱਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਕੋਲਾਸਬਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਘਟਨਾ ਅਸਾਮ ਦੇ ਜ਼ਿਲ੍ਹੇ ਹੇਲਕਾਕੰਡੀ ਵਿੱਚ ਵਿਵਾਦਤ ਸਰਹੱਦੀ ਖੇਤਰ ਇਤਲਾਂਗ ਵਿੱਚ ਦੁਪਹਿਰੇ ਦੋ ਵਜੇ ਉਦੋਂ ਵਾਪਰੀ, ਜਦੋਂ ਵੇਰੇਂਗਤੇ ਕਸਬੇ ਦੇ ਤਿੰਨ ਵਸਨੀਕ, ਅਸਾਮ ਦੇ ਬਿਲਾਈਪੁਰ ਦੇ ਵਸਨੀਕ ਆਪਣੇ ਦੋਸਤ ਤੋਂ ਮਾਸ ਲੈਣ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਅੰਤਰਰਾਜੀ ਹੱਦ ’ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਨੇ ਫਾਇਰਿੰਗ ਕਰ ਦਿੱਤੀ ਜਿਸ ਵਿੱਚ ਇਕ ਵਿਅਕਤੀ ਫੱਟੜ ਹੋ ਗਿਆ। -ਪੀਟੀਆਈ