ਗੁਹਾਟੀ, 1 ਜੁਲਾਈ
ਅਸਾਮ ਵਿੱਚ ਦਸੰਬਰ 2019 ਵਿੱਚ ਸੀਏਏ ਖ਼ਿਲਾਫ਼ ਹੋਏ ਹਿੰਸਕ ਪ੍ਰਦਰਸ਼ਨਾਂ ਵਿੱਚ ਕਥਿਤ ਭੂਮਿਕਾ ਲਈ ਸੂਬੇ ਦੇ ਵਿਧਾਇਕ ਅਖਿਲ ਗੋਗੋਈ ਨੂੰ ਵਿਸ਼ੇਸ਼ ਐਨਆਈਏ ਅਦਾਲਤ ਨੇ ਯੂਏਪੀਏ ਤਹਿਤ ਦਰਜ ਸਭਨਾਂ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਗੋਗੋਈ ਨੂੰ ਕਰੀਬ 19 ਮਹੀਨੇ ਹਿਰਾਸਤ ਵਿੱਚ ਰੱਖਣ ਬਾਅਦ ਅੱਜ ਰਿਹਾਅ ਕਰ ਦਿੱਤਾ ਗਿਆ। ਸ਼ਿਵਸਾਗਰ ਵਿਧਾਨ ਸਭਾ ਸੀਟ ਤੋਂ ਆਜ਼ਾਦ ਵਿਧਾਇਕ ਗੋਗੋਈ ਨੂੰ ਵਿਸ਼ੇਸ ਐਨਆਈਏ ਅਦਾਲਤ ਦੇ ਹੁਕਮਾਂ ਬਾਅਦ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਰਿਹਾਅ ਕੀਤਾ ਗਿਆ, ਜਿਥੇ ਉਹ ਜ਼ੇਰੇ ਇਲਾਜ ਸਨ। –ਏਜੰਸੀ