ਗੁਹਾਟੀ, 10 ਜੂਨ
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨੇ ਅੱਜ ਇਹ ਕਹਿ ਕੇ ਨਵਾਂ ਵਿਵਾਦ ਛੇੜ ਦਿੱਤਾ ਕਿ ਰਾਜ ਵਿੱਚ ਆਬਾਦੀ ਨੂੰ ਕੰਟਰੋਲ ਕਰਨ ਲਈ ਘੱਟਗਿਣਤੀ ਭਾਈਚਾਰਾ ਢੁਕਵੀ ਪਰਿਵਾਰ ਨਿਯੋਜਨ ਨੀਤੀ ਅਪਣਾਏ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਆਬਾਦੀ ਵਾਧੇ ਨੂੰ ਰੋਕ ਕੇ ਗਰੀਬੀ ਦੂਰ ਕਰਨ ਵਾਸਤੇ ਘੱਟਗਿਣਤੀ ਭਾਈਚਾਰੇ ਤੋਂ ਸਹਿਯੋਗ ਚਾਹੁੰਦੀ ਹੈ।