ਧੁਬਰੀ (ਆਸਾਮ), 29 ਸਤੰਬਰ
ਆਸਾਮ ਵਿੱਚ ਅੱਜ ਬ੍ਰਹਮਪੁੱਤਰ ਨਦੀ ਵਿੱਚ ਕਿਸ਼ਤੀ ਪਲਟਣ ਕਾਰਨ 7 ਜਣੇ ਲਾਪਤਾ ਹੋ ਗਏ। ਕਿਸ਼ਤੀ ਵਿਚ 29 ਜਣੇ ਸਵਾਰ ਸਨ। ਡਿਪਟੀ ਕਮਿਸ਼ਨਰ ਅਨਬਾਮੁਥਨ ਐੱਮਪੀ ਨੇ ਦੱਸਿਆ ਕਿ ਐੱਸਡੀਆਰਐੱਫ ਤੇ ਸਥਾਨਕ ਵੱਲੋਂ ਹੁਣ ਤੱਕ 22 ਜਣਿਆਂ ਨੂੰ ਬਚਾਅ ਲਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਬੀਐੱਸਐੱਫ ਜਵਾਨਾਂ ਦੀ ਮਦਦ ਨਾਲ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਡੀਸੀ ਨੇ ਦੱਸਿਆ ਕਿ ਧੁਬਰੀ ਕਸਬੇ ਤੋਂ ਲਗਪਗ 3 ਕਿਲੋਮੀਟਰ ਦੂਰ ਭਾਸ਼ਨੀਰ ਇਲਾਕੇ ਵਿੱਚ ਕਿਸ਼ਤੀ ਪੁਲ ਦੇ ਥੰਮ ਨਾਲ ਟਕਰਾਉਣ ਕਾਰਨ ਪਲਟ ਗਈ। -ਪੀਟੀਆਈ