ਨਵੀਂ ਦਿੱਲੀ, 25 ਜੁਲਾਈ
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਕਰੋਨਾ ਮਹਾਮਾਰੀ ਦੌਰਾਨ ਜਿਨ੍ਹਾਂ ਬੱਚਿਆਂ ਦੇ ਮਾਪਿਆਂ ਦੀ ਮੌਤ ਹੋ ਗਈ ਹੈ, ਉਨ੍ਹਾਂ ਦੀ ਪਛਾਣ ਲਈ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਨਿਰਦੇਸ਼ ਦੇਣ ਤਾਂ ਜੋ ਬੱਚਿਆਂ ਨੂੰ ਪੀਐੱਮ ਕੇਅਰਜ਼ ਯੋਜਨਾ ’ਚੋਂ ਸਹਾਇਤਾ ਮਿਲ ਸਕੇ। ਉਨ੍ਹਾਂ ਇਸ ਦੇ ਵੇਰਵੇ ਪੋਰਟਲ ’ਤੇ ਅਪਲੋਡ ਕਰਨ ਲਈ ਵੀ ਕਿਹਾ ਹੈ। ਮੰਤਰਾਲੇ ਦੇ ਸਕੱਤਰ ਇੰਦੀਵਰ ਪਾਂਡੇ ਨੇ ਸਾਰੇ ਸੂਬਿਆਂ ਅਤੇ ਯੂਟੀਜ਼ ਦੇ ਮੁੱਖ ਸਕੱਤਰਾਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਵੈੱਬ ਆਧਾਰਿਤ ਪੋਰਟਲ ‘pmcaresforchildren.in’ ’ਤੇ ਅਰਜ਼ੀਆਂ, ਯੋਗ ਬੱਚਿਆਂ ਦੀ ਪਛਾਣ ਅਤੇ ਹੋਰ ਵੇਰਵੇ ਪਾਏ ਜਾਣ। ਇਹ ਚਿੱਠੀ 22 ਜੁਲਾਈ ਨੂੰ ਲਿਖੀ ਗਈ ਹੈ ਅਤੇ ਇਹ ਕੰਮ ਅਗਲੇ 15 ਦਿਨਾਂ ’ਚ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਮੰਤਰਾਲੇ ਨੇ ਕਿਹਾ ਹੈ ਕਿ ਸਹਾਇਤਾ ਲਈ ਹੈਲਪ ਡੈਸਕ ਵੀ ਬਣਾਇਆ ਗਿਆ ਹੈ। -ਪੀਟੀਆਈ