ਮੁੰਬਈ, 21 ਸਤੰਬਰ
ਮਰਹੂਮ ਬੌਲੀਵੁੱਡ ਅਦਾਕਾਰ ਅਸ਼ੋਕ ਕੁਮਾਰ ਦੀ ਧੀ ਅਤੇ ਅਦਾਕਾਰਾ ਭਾਰਤੀ ਜਾਫਰੀ ਦਾ ਦੇਹਾਂਤ ਹੋ ਗਿਆ। ਅਦਾਕਾਰ ਕੰਵਲਜੀਤ ਸਿੰਘ (ਭਾਰਤੀ ਜਾਫਰੀ ਦੇ ਜਵਾਈ) ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਕੰਵਲਜੀਤ ਨੇ ਇੰਸਟਾਗ੍ਰਾਮ ’ਤੇ ਦੱਸਿਆ, ‘‘ਭਾਰਤੀ ਜਾਫਰੀ 20 ਸਤੰਬਰ ਨੂੰ ਸਾਨੂੰ ਛੱਡ ਕੇ ਚਲੇ ਗਏ।’’ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੇ ਸਸਕਾਰ ਇੱਥੇ ਚੈਂਬੂਰ ਕੈਂਪ ਦੇ ਚੇਰਾਈ ਸ਼ਮਸ਼ਾਨਘਾਟ ’ਚ ਕੀਤਾ ਗਿਆ।