ਲਖੀਮਪੁਰ ਖੀਰੀ, 27 ਅਕਤੂਬਰ
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਜ਼ਿਲ੍ਹਾ ਹਸਪਤਾਲ ਤੋਂ ਮੁੜ ਜੇਲ੍ਹ ’ਚ ਭੇਜ ਦਿੱਤਾ ਗਿਆ ਹੈ। ਉਸ ਦਾ ਜੇਲ੍ਹ ਦੇ ਹਸਪਤਾਲ ’ਚ ਡੇਂਗੂ ਦਾ ਇਲਾਜ ਜਾਰੀ ਰਹੇਗਾ। ਆਸ਼ੀਸ਼ ਦੀ ਇਕ ਵੀਡੀਓ ਕਲਿੱਪ ਨਸ਼ਰ ਹੋਈ ਸੀ ਜਿਸ ’ਚ ਉਹ ਲਖੀਮਪੁਰ ਖੀਰੀ ਦੇ ਜ਼ਿਲ੍ਹਾ ਹਸਪਤਾਲ ’ਚ ਜੇਲ੍ਹ ਅਧਿਕਾਰੀਆਂ ਦੀ ਹਿਰਾਸਤ ’ਚ ਤੁਰਦਾ-ਫਿਰਦਾ ਦਿਖਾਈ ਦੇ ਰਿਹਾ ਸੀ। ਵੀਡੀਓ ’ਚ ਆਸ਼ੀਸ਼ ਤੰਦਰੁਸਤ ਦਿਖਾਈ ਦੇ ਰਿਹਾ ਸੀ ਅਤੇ ਉਸ ਦੇ ਹੱਥਕੜੀ ਵੀ ਨਹੀਂ ਲੱਗੀ ਸੀ।