ਸੁਲਤਾਨਪੁਰ: ਯੂਪੀ ਦੇ ਸੁਲਤਾਨਪੁਰ ਤੋਂ ਭਾਜਪਾ ਵਿਧਾਇਕ ਮੇਨਕਾ ਗਾਂਧੀ ਦੇ ਨਾਂ ਉਤੇ ਫ਼ਰਜ਼ੀ ਫੇਸਬੁੱਕ ਗਰੁੱਪ ਬਣਾਉਣ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਉਹ ਗੁਮਰਾਹਕੁਨ ਸੂਚਨਾਵਾਂ ਪੋਸਟ ਕਰ ਰਿਹਾ ਸੀ। ਮੇਨਕਾ ਦੇ ਪ੍ਰਤੀਨਿਧੀ ਰਣਜੀਤ ਕੁਮਾਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਆਈਟੀ ਐਕਟ ਤਹਿਤ ਐਫਆਈਆਰ ਦਰਜ ਕੀਤੀ ਸੀ। ਮੁਲਜ਼ਮ ਸੋਨੂੰ ਸਾਹਨੀ ਨੂੰ ਲਖ਼ਨਊ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਹਨੀ ਨੇ ਫੇਸਬੁੱਕ ਉਤੇ ਜਾਅਲੀ ਗਰੁੱਪ ਬਣਾ ਕੇ ਇਸ ਵਿਚ ਨੌਕਰੀ ਦਾ ਇਸ਼ਤਿਹਾਰ ਪੋਸਟ ਕੀਤਾ ਸੀ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ