ਮੁੰਬਈ: ਬੰਬੇ ਹਾਈ ਕੋਰਟ ਨੇ ਅੱਜ ਟੀਆਰਪੀ ਮਾਮਲੇ ’ਚ ਪੱਤਰਕਾਰ ਅਰਨਬ ਗੋਸਵਾਮੀ ਅਤੇ ਰਿਪਬਲਿਕ ਟੀਵੀ ਚੈਨਲ ਚਲਾਉਣ ਵਾਲੀ ਏਆਰਜੀ ਆਊਟਲਾਇਰ ਮੀਡੀਆ ਦੇ ਹੋਰਨਾਂ ਕਰਮਚਾਰੀਆਂ ਨੂੰ ਅੰਤਰਿਮ ਰਾਹਤ ਪੰਜ ਮਾਰਚ ਤੱਕ ਵਧਾ ਦਿੱਤੀ ਹੈ। ਪੁਲੀਸ ਦੀ ਜਾਂਚ ਨੂੰ ਚੁਣੌਤੀ ਅਤੇ ਜਾਂਚ ਸੀਬੀਆਈ ਜਾਂ ਕਿਸੇ ਹੋਰ ਆਜ਼ਾਦ ਏਜੰਸੀ ਹਵਾਲੇ ਕਰਨ ਸਬੰਧੀ ਏਆਰਜੀ ਦੀ ਅਪੀਲ ’ਤੇ ਸੁਣਵਾਈ 16 ਮਾਰਚ ਨੂੰ ਹੋਵੇਗੀ। -ਪੀਟੀਆਈ