ਰਾਂਚੀ/ਕੋਲਕਾਤਾ, 4 ਨਵੰਬਰ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਥਲ ਸੈਨਾ ਦੀ ਜ਼ਮੀਨ ਦੀ ਵਿਕਰੀ ਲਈ ਕਥਿਤ ਜਾਅਲੀ ਕਾਗਜ਼ਾਤਾਂ ਦੀ ਵਰਤੋਂ ’ਚ ਮਨੀ ਲਾਂਡਰਿੰਗ ਦੀ ਜਾਂਚ ਲਈ ਅੱਜ ਝਾਰਖੰਡ ਅਤੇ ਪੱਛਮੀ ਬੰਗਾਲ ਵਿਚ ਦਰਜਨ ਥਾਵਾਂ ‘ਤੇ ਛਾਪੇਮਾਰੀ ਕੀਤੀ। ਏਜੰਸੀ ਰਾਂਚੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਅੱਠ ਸਥਾਨਾਂ ਅਤੇ ਕੋਲਕਾਤਾ ਵਿੱਚ ਚਾਰ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ, ਜਿਸ ਵਿੱਚ ਗ੍ਰਿਫ਼ਤਾਰ ਕਾਰੋਬਾਰੀ ਅਮਿਤ ਅਗਰਵਾਲ ਨਾਲ ਜੁੜੇ ਟਿਕਾਣੇ ਵੀ ਸ਼ਾਮਲ ਹਨ।