ਟ੍ਰਿਬਿਊਨ ਨਿਊਜ਼ ਸਰਵਿਸ
ਚੰਡਗੜ੍ਹ, 25 ਜਨਵਰੀ
ਭਾਰਤੀ ਫ਼ੌਜ ਦੇ ਹਵਾਬਾਜ਼ੀ ਕੋਰ ਦਾ ਇਕ ਧਰੁੱਵ ਹੈਲੀਕਾਪਟਰ ਅੱਜ ਸ਼ਾਮ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਲਖਨਪੁਰ ਨੇੜੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਦੋ ਪਾਇਲਟ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਮਿਲਟਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਹੈਲੀਕਾਪਟਰ ਰੁਟੀਨ ਆਪ੍ਰੇਸ਼ਨਲ ਮਿਸ਼ਨ ’ਤੇ ਸੀ ਅਤੇ ਇਸ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਕੋਈ ਤਕਨੀਕੀ ਖ਼ਰਾਬੀ ਮੰਨਿਆ ਜਾ ਰਿਹਾ ਹੈ। ਧਰੁਵ ਹੈਲੀਕਾਪਟਰ ਹਿੰਦੁਸਤਾਨ ਐਰੋਨੌਟੀਕਲ ਲਿਮਿਟਡ ਵੱਲੋਂ ਡਿਜ਼ਾਈਨ ਤੇ ਬਣਾਇਆ ਗਿਆ ਹੈ ਅਤੇ ਇਸ ਨੂੰ ਤਿੰਨੋਂ ਰੱਖਿਆ ਸੇਵਾਵਾਂ ਵਿੱਚ ਸ਼ਾਮਲ ਕੀਤਾ ਗਿਆ ਹੈ।