ਨਵੀਂ ਦਿੱਲੀ, 9 ਫਰਵਰੀ
ਚੀਫ਼ ਆਫ਼ ਆਰਮੀ ਸਟਾਫ ਜਨਰਲ ਐੱਮ.ਐੱਮ. ਨਰਵਾਣੇ ਨੇ ਅੱਜ ਸਾਊਦੀ ਅਰਬ ਦੇ ਰੌਇਲ ਸਾਊਦੀ ਹਥਿਆਰਬੰਦ ਬਲਾਂ ਦੇ ਕਮਾਂਡਰ ਲੈਫਟੀਨੈਂਟ ਜਨਰਲ ਫਾਹਦ ਬਿਨ ਅਬਦੁੱਲਾ ਮੁਹੰਮਦ ਅਲ-ਮੁਤਾਇਰ ਨਾਲ ਗੱਲਬਾਤ ਕੀਤੀ ਹੈ।
ਦੋਵਾਂ ਵੱਲੋਂ ਦੁਵੱਲੇ ਫੌਜੀ ਸਮਝੌਤਿਆਂ ਨੂੰ ਹੋਰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਤ ਕੀਤਾ ਗਿਆ ਹੈ। ਫੌਜ ਨੇ ਦੱਸਿਆ ਕਿ ਗੱਲਬਾਤ ਦੌਰਾਨ ਦੁਵੱਲੇ ਰੱਖਿਆ ਸਹਿਯੋਗ ਦੇ ਵੱਖ-ਵੱਖ ਪੱਖਾਂ ’ਤੇ ਵਿਚਾਰ ਕੀਤੀ ਗਈ ਹੈ। ਫ਼ੌਜ ਨੇ ਟਵੀਟ ਕੀਤਾ, ‘‘ਜਨਰਲ ਨਰਵਾਣੇ ਨੇ ਸਾਊਦੀ ਅਰਬ ਦੇ ਰੌਇਲ ਸਾਊਦੀ ਹਥਿਆਰਬੰਦ ਬਲਾਂ ਦੇ ਕਮਾਂਡਰ ਲੈਫਟੀਨੈਂਟ ਜਨਰਲ ਫਾਹਦ ਬਿਨ ਅਬਦੁੱਲਾ ਮੁਹੰਮਦ ਅਲ-ਮੁਤਾਇਰ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਰੱਖਿਆ ਸਹਿਯੋਗ ਦੇ ਵੱਖ-ਵੱਖ ਪੱਖਾਂ ’ਤੇ ਚਰਚਾ ਕੀਤੀ।’’ ਜ਼ਿਕਰਯੋਗ ਹੈ ਜਨਰਲ ਨਰਵਾਣੇ ਨੇ ਲੈਫਟੀਨੈਂਟ ਜਨਰਲ ਅਲ-ਮੁਤਾਇਰ ਨਾਲ ਦਸੰਬਰ ਮਹੀਨੇ ਵੀ ਫ਼ੋਨ ’ਤੇ ਗੱਲਬਾਤ ਕੀਤੀ ਸੀ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਅਤੇ ਸਾਊਦੀ ਅਰਬ ਵਿਚਾਲੇ ਰੱਖਿਆ ਅਤੇ ਸੁਰੱਖਿਆ ਸਮਝੌਤੇ ਵਧੇ ਹਨ। ਚੀਫ ਆਫ਼ ਆਰਮੀ ਸਟਾਫ ਜਨਰਲ ਨਰਵਾਣੇ ਦਸੰਬਰ 2020 ਵਿੱਚ ਸਾਊਦੀ ਅਰਬ ਦੇ ਦੌਰੇ ’ਤੇ ਵੀ ਗਏ ਸਨ। -ਪੀਟੀਆਈ