ਮੁੰਬਈ, 11 ਸਤੰਬਰ
ਮਹਾਰਾਸ਼ਟਰ ਸਰਕਾਰ ਨਾਲ ਤਣਾਅ ਭਰੇ ਮਾਹੌਲ ਵਿਚ ਅਦਾਕਾਰਾ ਕੰਗਨਾ ਰਣੌਤ ਨੇ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਕਿਹਾ ਕਿ ਉਨ੍ਹਾਂ ਨੂੰ ਉਸ ਨਾਲ ਮਹਾਰਾਸ਼ਟਰ ਸਰਕਾਰ ਵੱਲੋਂ ਕੀਤੀ ਜਾ ਰਹੇ ਰਵੱਈਏ ਖ਼ਿਲਾਫ਼ ਦਖਲ ਦੇਣਾ ਚਾਹੀਦਾ ਹੈ। ਰਣੌਤ ਨੇ ਕਿਹਾ ਕਿ ਇਤਿਹਾਸ ਸ੍ਰੀਮਤੀ ਗਾਂਧੀ ਦੀ “ਚੁੱਪ ਅਤੇ ਬੇਰੁਖੀ” ਬਾਰੇ ਫ਼ੈਸਲਾ ਕਰੇਗਾ। ਅਦਾਕਾਰਾ ਨੇ ਟਵੀਟ ਕੀਤਾ, “ਪਿਆਰੀ ਅਤੇ ਸਤਿਕਾਰਤ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਕੀ ਤੁਸੀਂ ਮਹਾਰਾਸ਼ਟਰ ਸਰਕਾਰ ਵੱਲੋਂ ਔਰਤ ਵਜੋਂ ਮੇਰੇ ਨਾਲ ਕੀਤੇ ਸਲੂਕ ਤੋਂ ਨਾਰਾਜ਼ ਨਹੀਂ ਹੋ? ਕੀ ਤੁਸੀਂ ਆਪਣੀ ਸਰਕਾਰ ਨੂੰ ਡਾ. ਅੰਬੇਦਕਰ ਦੁਆਰਾ ਦਿੱਤੇ ਸੰਵਿਧਾਨ ਦੇ ਸਿਧਾਂਤਾਂ ਦੀ ਪਾਲਣਾ ਕਰਨ ਲਈ ਬੇਨਤੀ ਨਹੀਂ ਕਰ ਸਕਦੇ? ”