ਨਵੀਂ ਦਿੱਲੀ, 29 ਅਪਰੈਲ
ਸੁਪਰੀਮ ਕੋਰਟ ਕੌਲਿਜੀਅਮ ਨੇ ਉੱਤਰਾਖੰਡ ਹਾਈ ਕੋਰਟ ਦੇ ਵਧੀਕ ਜੱਜ ਆਲੋਕ ਕੁਮਾਰ ਵਰਮਾ ਦੀ ਸਥਾਈ ਜੱਜ ਵਜੋਂ ਨਿਯੁਕਤੀ ਲਈ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਚੀਫ਼ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਹੇਠਲੇ ਕੌਲਿਜੀਅਮ ਨੇ ਇਸ ਤਜਵੀਜ਼ ਨੂੰ ਕੱਲ ਹੋਈ ਬੈਠਕ ਦੌਰਾਨ ਮਨਜ਼ੂਰੀ ਦਿੱਤੀ। ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਗਏ ਬਿਆਨ ’ਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਚੀਫ਼ ਜਸਟਿਸ ਐੱਸ ਏ ਬੋਬੜੇ ਦੀ 23 ਅਪਰੈਲ ਨੂੰ ਸੇਵਾਮੁਕਤੀ ਤੋਂ ਬਾਅਦ ਤਿੰਨ ਮੈਂਬਰੀ ਕੌਲਿਜੀਅਮ ’ਚ ਚੀਫ਼ ਜਸਟਿਸ ਐੱਨ ਵੀ ਰਾਮੰਨਾ, ਜਸਟਿਸ ਆਰ ਐੱਫ ਨਰੀਮਨ ਅਤੇ ਯੂ ਯੂ ਲਲਿਤ ਸ਼ਾਮਲ ਹਨ ਜੋ ਹਾਈ ਕੋਰਟ ਦੇ ਜੱਜਾਂ ਬਾਰੇ ਫ਼ੈਸਲੇ ਲੈਣਗੇ। -ਪੀਟੀਆਈ