ਅਜੈ ਬੈਨਰਜੀ
ਨਵੀਂ ਦਿੱਲੀ, 6 ਜੂਨ
ਰੱਖਿਆ ਪਰਿਸ਼ਦ ਨੇ ਯੁੱਧ ਲੜਨ ਲਈ ਅੱਠ ਨਵੇਂ ਜੰਗੀ ਬੇੜੇ, ਨਿਗਰਾਨੀ ਜਹਾਜ਼, ਨਵੇਂ ਵਾਹਨ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ। ਇਸ ਸਬੰਧੀ ਮੀਟਿੰਗ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਨੂੰ ਹਵਾਈ ਜਹਾਜ਼ਾਂ ਦੇ ਸਵਦੇਸ਼ੀ ਨਿਰਮਾਣ ’ਤੇ ਧਿਆਨ ਦੇਣ ਲਈ ਕਿਹਾ ਗਿਆ। ਦੱਸਣਾ ਬਣਦਾ ਹੈ ਕਿ ਡੀਏਸੀ ਰੱਖਿਆ ਮੰਤਰਾਲੇ ਵੱਲੋਂ ਰੱਖਿਆ ਨਾਲ ਸਬੰਧਤ ਸਿਖਰਲੇ ਫੈਸਲੇ ਲਏ ਜਾਂਦੇ ਹਨ। ਡੀਏਸੀ ਨੇ 36,000 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਵਾਲੇ ਜੰਗੀ ਸਾਜ਼ੋ ਸ਼ਾਮਾਨ ਦੀ ਖਰੀਦ ਲਈ ਲੋੜ ਦੀ ਮਨਜ਼ੂਰੀ ਦਿੱਤੀ।