ਨਵੀਂ ਦਿੱਲੀ, 13 ਜਨਵਰੀ
ਭਾਰਤ ਸਰਕਾਰ ਨੇ ਹਵਾਈ ਸੈਨਾ ਲਈ 48000 ਕਰੋੜ ਦੀ ਲਾਗਤ ਨਾਲ 83 ਤੇਜਾਜ਼ ਲੜਾਕੂ ਜਹਾਜ਼ ਖਰੀਦਣ ਲਈ ਪ੍ਰਵਾਨਗੀ ਦਿੱਤੀ ਹੈ। ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸੁਰੱਖਿਆ ਮਾਮਲਿਆਂ ਸਬੰਧੀ ਕੈਬਨਿਟ ਕਮੇਟੀ ਦੀ ਮੀਟਿੰਗ ਹੋਈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਦਿਆਂ ਦੱਸਿਆ ਕਿ ਇਹ ਡੀਲ ਦੇਸ਼ ਦੇ ਰੱਖਿਆ ਖੇਤਰ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ। ਭਾਰਤੀ ਹਵਾਈ ਫੌਜ ਨੇ ਤਿੰਨ ਸਾਲ ਪਹਿਲਾਂ 83 ਤੇਜਾਜ਼ ਲੜਾਕੂ ਜਹਾਜ਼ ਖਰੀਦਣ ਲਈ ਟੈਂਡਰ ਲਗਾਏ ਸਨ।