ਨਵੀਂ ਦਿੱਲੀ: ਅਟਾਰਨੀ ਜਨਰਲ ਕੇਸੀ ਵੇਣੂਗੋਪਾਲ ਨੇ ਕਾਮੇਡੀਅਨ ਕੁਨਾਲ ਕਾਮਰਾ ਖ਼ਿਲਾਫ਼ ਉਸ ਦੇ 18 ਨਵੰਬਰ ਤੇ ਟਵੀਟ ਨੂੰ ਲੈ ਕੇ ਹੱਤਕ ਦੀ ਕਾਰਵਾਈ ਸ਼ੁਰੂ ਕਰਨ ਦੀ ਸਹਿਮਤੀ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਭੱਦਾ ਤੇ ਨਿੰਦਣਯੋਗ ਸੀ ਅਤੇ ਇਸ ਦਾ ਮਕਸਦ ਸੁਪਰੀਮ ਕੋਰਟ ਦੇ ਅਧਿਕਾਰ ਨੂੰ ਘੱਟ ਕਰਨਾ ਸੀ। ਅਟਾਰਨੀ ਜਨਰਲ ਨੇ ਕਿਹਾ ਕਿ ਇਹ ਟਵੀਟ ਇਤਰਾਜ਼ਯੋਗ ਸੀ ਤੇ ਇਹ ਸਮਾਂ ਹੈ ਜਦੋਂ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਦਾਲਤ ਨੂੰ ਨਿਸ਼ਾਨੇ ’ਤੇ ਲੈਣ ਨਾਲ ਉਹ ਸਜ਼ਾ ਦੇ ਹੱਕਦਾਰ ਹੋਣਗੇ। -ਪੀਟੀਆਈ