ਸੁਰੇਸ਼ ਐੱਸ. ਡੁੱਗਰ
ਜੰਮੂ, 16 ਦਸੰਬਰ
ਭਾਰਤੀ ਫੌਜ ਨੇ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਦਾ ਢੁਕਵਾਂ ਜਵਾਬ ਦਿੱਤਾ ਹੈ। ਬੋਫੋਰਸ ਦੇ ਗੋਲਿਆਂ ਤੇ ਐਂਟੀ-ਟੈਂਕ ਮਿਜ਼ਾਈਲਾਂ ਦੇ ਹਮਲੇ ਵਿਚ ਪਾਕਿ ਫ਼ੌਜ ਦੇ ਚਾਰ ਜਵਾਨ ਮਾਰੇ ਗਏ ਹਨ, ਜਦੋਂ ਕਿ 2 ਚੌਕੀਆਂ ਅਤੇ 5 ਬੰਕਰ ਨਸ਼ਟ ਹੋ ਗਏ ਹਨ।
ਸੂਤਰਾਂ ਨੇ ਦੱਸਿਆ ਕਿ ਸੁੰਦਰਬਾਨੀ ਸੈਕਟਰ ਵਿਚ ਹੋਈ ਗੋਲਾਬਾਰੀ ਦਾ ਢੁਕਵਾਂ ਜਵਾਬ ਦਿੰਦੇ ਹੋਏ ਭਾਰਤੀ ਫੌਜ ਨੇ ਪਾਕਿ ਫੌਜ ਦੇ ਚਾਰ ਜਵਾਨਾਂ ਨੂੰ ਮਾਰ ਦਿੱਤਾ।