ਨਵੀਂ ਦਿੱਲੀ, 14 ਜੂਨ
ਸਰਕਾਰ ਨੇ ਸਨਅਤਕਾਰ ਆਨੰਦ ਮਹਿੰਦਰਾ, ਪੰਕਜ ਆਰ. ਪਟੇਲ, ਵੀਨੂੰ ਸ੍ਰੀਨਿਵਾਸਨ ਅਤੇ ਆਈਆਈਐੱਮ (ਅਹਿਮਦਾਬਾਦ) ਦੇ ਸਾਬਕਾ ਪ੍ਰੋਫੈਸਰ ਰਵਿੰਦਰ ਐੱਚ. ਢੋਲਕੀਆ ਨੂੰ ਰਿਜ਼ਰਵ ਬੈਂਕ ਦੇ ਗੈਰ-ਸਰਕਾਰੀ ਡਾਇਰੈਕਟਰ ਨਿਯੁਕਤ ਕੀਤਾ ਹੈ। ਆਰਬੀਆਈ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਕੈਬਿਨਟ ਨਿਯੁਕਤੀ ਕਮੇਟੀ (ਏਸੀਸੀ) ਨੇ ਇਹ ਨਿਯੁਕਤੀਆਂ ਚਾਰ ਸਾਲਾਂ ਲਈ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਦੇ ਕੰਮਾਂ ਦੀ ਦੇਖਰੇਖ ਸੈਂਟਰਲਰ ਬੁਰਡ ਆਫ਼ ਡਾਇਰੈਕਟਰਜ਼ ਵੱਲੋਂ ਕੀਤੀ ਜਾਂਦੀ ਹੈ। ਇਨ੍ਹਾਂ ਦੀ ਨਿਯੁਕਤੀ ਭਾਰਤ ਸਰਕਾਰ ਵੱਲੋਂ ਰਿਜ਼ਰਵ ਬੈਂਕ ਆਫ ਇੰਡੀਆ ਐਕਟ ਤਹਿਤ ਕੀਤੀਆਂ ਜਾਂਦੀਆਂ ਹਨ। -ਪੀਟੀਆਈ