ਇੰਦੌਰ, 7 ਮਾਰਚ
ਮੱਧ ਪ੍ਰਦੇਸ਼ ਦੀ ਸਭਿਆਚਾਰਕ ਅਤੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਊਸ਼ਾ ਠਾਕੁਰ ਨੇ ਐਤਵਾਰ ਨੂੰ ਕਰੋਨਾ ਤੋਂ ਬਚਾਅ ਲਈ ਵੈਦਿਕ ਜੀਵਨ ਪੱਧਤੀ ਨੂੰ ਅਪਣਾਉਣ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਰਜ ਚੜ੍ਹਨ ਅਤੇ ਸੂਰਜ ਛੁਪਣ ਸਮੇਂ ਗਾਂ ਦੇ ਗੋਹੇ ਦੇ ਕੰਢੇ ’ਤੇ ਹਵਨ ਦੌਰਾਨ ਗਾਂ ਦੇ ਘਿਓ ਦੀਆਂ ਸਿਰਫ਼ ਦੋ ਆਹੂਤੀਆਂ ਨਾਲ ਕੋਈ ਵੀ ਘਰ 12 ਘੰਟੇ ਤੱਕ ਰੋਗਾਣੂਮੁਕਤ ਰਹਿ ਸਕਦਾ ਹੈ। ਠਾਕੁਰ ਨੇ ‘ਕੌਮਾਂਤਰੀ ਮਹਿਲਾ ਦਿਵਸ’ ਤੋਂ ਐਨ ਪਹਿਲਾਂ ਇਹ ਗੱਲ ਕਹੀ। -ਪੀਟੀਆਈ