ਨਵੀਂ ਦਿੱਲੀ, 25 ਅਗਸਤ
ਤੇਜ਼ ਰਫਤਾਰ ਵਾਲੀਆਂ 5-ਜੀ ਸੇਵਾਵਾਂ ਦੇਸ਼ ਦੇ ਵਧੇਰੇ ਹਿੱਸਿਆਂ ਵਿੱਚ ਅਗਲੇ ਦੋ-ਤਿੰਨ ਸਾਲਾਂ ਵਿੱਚ ਉਪਲਬਦ ਹੋ ਜਾਣਗੀਆਂ ਤੇ ਇਹ ਸੇਵਾਵਾਂ ਕਿਫਾਇਤੀ ਹੋਣਗੀਆਂ। ਇਹ ਜਾਣਕਾਰੀ ਕੇਂਦਰੀ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ 5-ਜੀ ਐਪਲੀਕੇਸ਼ਨ ਪੋਰਟਲ ਲਾਂਚ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸੰਚਾਰ ਸੇਵਾਵਾਂ ਪੂਰੀ ਦੁਨੀਆ ਦੇ ਮੁਕਾਬਲੇ ਕਿਫਾਇਤੀ ਹਨ ਤੇ ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ 5-ਜੀ ਸੇਵਾਵਾਂ ਦੇ ਮਾਮਲੇ ਵਿੱਚ ਇਹ ਰੁਝਾਨ ਜਾਰੀ ਰਹੇਗਾ। ਉਨ੍ਹਾਂ ਕਿਹਾ, ‘ਸਾਨੂੰ ਉਮੀਦ ਹੈ ਕਿ ਸੰਚਾਰ ਖੇਤਰ ਵਿੱਚ ਲਗਭਗ ਤਿੰਨ ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਇਹ ਇਕ ਵੱਡਾ ਨਿਵੇਸ਼ ਹੈ ਜਿਸ ਨਾਲ ਰੁਜ਼ਗਾਰ ਦੇ ਮੌਕੇ ਵੀ ਵਧਣਗੇ।’ ਮੌਜੂਦਾ ਸਮੇਂ ਸੰਚਾਰ ਕੰਪਨੀਆਂ 5-ਜੀ ਸੇਵਾਵਾਂ ਲਈ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਮਸਰੂਫ ਹਨ। ਇਹ ਸੇਵਾਵਾਂ ਅਕਤੂਬਰ ਮਹੀਨੇ ਤੋਂ ਲਾਂਚ ਹੋ ਸਕਦੀਆਂ ਹਨ। -ਪੀਟੀਆਈ