ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਭਾਰਤੀ ਕੰਪੀਟੀਸ਼ਨ ਕਮਿਸ਼ਨ (ਸੀਸੀਆਈ) ਵੱਲੋਂ ਇੰਸਟੈਂਟ ਮੈਸੇਜਿੰਗ ਪਲੈਟਫਾਰਮ ਦੀ ਅਪਡੇਟਿਡ ਨਿੱਜਤਾ ਪਾਲਿਸੀ 2021 ਖਿਲਾਫ਼ ਕੀਤੀ ਜਾ ਰਹੀ ਜਾਂਚ ਨੂੰ ਚੁਣੌਤੀ ਦਿੰਦੀਆਂ ਵਟਸਐਪ ਤੇ ਫੇਸਬੁੱਕ ਦੀਆਂ ਅਪੀਲਾਂ ਨੂੰ ਖਾਰਜ ਕਰ ਦਿੱਤਾ ਹੈ। ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ ਤੇ ਜਸਟਿਸ ਸੁਬਰਾਮਨੀਅਮ ਪ੍ਰਸਾਦ ਦੇ ਬੈਂਚ ਨੇ ਕਿਹਾ ਕਿ ਇਕਹਿਰੇ ਜੱਜ ਵੱਲੋਂ ਜਾਂਚ ’ਤੇ ਰੋਕ ਨਾ ਲਾਉਣ ਸਬੰਧੀ ਫੈਸਲਾ ਤਰਕਸੰਗਤ ਸੀ ਤੇ ਅਪੀਲਾਂ ਗੁਣ-ਦੋਸ਼ਾਂ ਤੋਂ ਰਹਿਤ ਸਨ। ਹਾਈ ਕੋਰਟ ਦੇ ਇਕਹਿਰੇ ਬੈਂਚ ਨੇ ਪਿਛਲੇ ਸਾਲ ਅਪਰੈਲ ਵਿਚ ਸ.ੀਸੀਆਈ ਵੱਲੋਂ ਦਿੱਤੇ ਜਾਂਚ ਦੇ ਹੁਕਮਾਂ ’ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਸੀ। -ਪੀਟੀਆਈ