ਨਵੀਂ ਦਿੱਲੀ, 15 ਅਗਸਤ
ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਧੀ ਅਨੀਤਾ ਬੋਸ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀਆਂ ਅਸਥੀਆਂ ਭਾਰਤ ਵਾਪਸ ਲਿਆਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨਾਲ ਹੀ ਇਨ੍ਹਾਂ ਅਸਥੀਆਂ ਦਾ ਡੀਐੱਨਏ ਟੈਸਟ ਕਰਵਾਉਣ ਦਾ ਸੁਝਾਅ ਵੀ ਦਿੱਤਾ। ਉਨ੍ਹਾਂ ਕਿਹਾ ਕਿ ਡੀਐੱਨਏ ਟੈਸਟ ਕਰਵਾ ਕੇ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਜਾ ਸਕਦਾ ਹੈ, ਜੋ ਅਜੇ ਵੀ 18 ਅਗਸਤ, 1945 ਨੂੰ ਹੋਈ ਨੇਤਾਜੀ ਦੀ ਮੌਤ ਬਾਰੇ ਸ਼ੱਕ ਕਰ ਰਹੇ ਹਨ। -ਪੀਟੀਆਈ